ਲੱਖਾਂ ਅਵਾਰਾ ਕੁੱਤੇ ਬਨਾਮ ਲਾਈਲੱਗ ਹੁਕ਼ਮਰਾਨ ਤੇ ਨਿਹੱਥਾ ਪੰਜਾਬ
ਦੀਦਾਵਰ ਦਾ ਹੁਨਰ -38 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਪੰਜਾਬ ਵਿਚ ਹੁਣ ਸੜਕੀ ਅੱਤਵਾਦ ਤੋਂ ਬਾਅਦ ਜੇ ਕੋਈ ਹੋਰ ਖ਼ਤਰਨਾਕ ਵਰਤਾਰਾ ਚੱਲ ਰਿਹਾ ਹੈ ਤਾਂ ਓਹ ਇਹ ਹੈ ਲੱਖਾਂ ਦੀ ਗਿਣਤੀ ਵਿਚ ਹਰਲ ਹਰਲ ਕਰਦੇ ਅਵਾਰਾ ਕੁੱਤੇ. ਇਹ ਵੱਢਖਾਣੇ ਕੁੱਤੇ ਪੰਜਾਬ ਦੇ ਬੱਚਿਆਂ, ਜਵਾਨਾਂ, ਅੱਧਖੜ੍ਹਾਂ ਤੇ ਬੁੱਢਿਆਂ ਦੀ ਜ਼ਿੰਦਗੀ ਦੇ ਗੁੱਝੇ ਵੈਰੀ ਬਣ ਚੁੱਕੇ ਹਨ. ਸਾਫ਼ ਮਤਲਬ ਇਹ ਹੈ ਕਿ ਪੰਜਾਬ ਵਿਚ ਹੁਣ ਕੋਈ ਵੀ ਮਨੁੱਖ ਬਚਿਆ ਹੋਇਆ ਨਹੀਂ ਹੈ. ਇਕ ਬੰਨੇ ਸੜਕਾਂ ਉੱਤੇ ਖੌਰੂ ਪਾਉਂਦੀਆਂ ਪ੍ਰਾਈਵੇਟ ਬੱਸਾਂ, ਟਰੱਕ, ਟਰਾਲੀਆਂ ਹਨ ਤੇ ਰਿਹਾਇਸ਼ੀ ਇਲਾਕਿਆਂ ਵਿਚ ਵੱਢਖਾਣੇ ਕੁੱਤੇ, ਆਦਮਬੋ ਆਦਮਬੋ ਕਰਦੇ ਫਿਰਦੇ ਹਨ. ਲੋਕ ਤਾਂ ਕਤੀੜ ਦਾ ਖਾਤਮਾ ਚਾਹੁੰਦੇ ਹਨ ਪਰ ਹੱਥ ਵੇਖਣ ਵਾਲੇ ਪਖੰਡੀਆਂ ਦੇ ਪੈਰਾਂ ਵਿਚ ਜਾ ਕੇ ਬਹਿਣ ਵਾਲੇ ਸਿਆਸਤਦਾਨ ਤੇ ਹੁਕ਼ਮਰਾਨ ਇਹ ਗੁਨਾਹ ਆਪਣੇ ਸਿਰ ਨਹੀਂ ਲੈਣਾ ਚਾਹੁੰਦੇ. ਦੂਜੀ ਵਜ੍ਹਾ ਇਹ ਹੈ ਕਿ Peta ਵਰਗੀਆਂ ਆਲਮੀ ਸੰਸਥਾਵਾਂ ਦੀ ਅੰਨੀ ਨਕਲ ਵਿਚ ਗ਼ਲਤਾਨ ਕੱਚੀ ਸਮਝ ਵਾਲੇ ਸਮਾਜੀ ਕਾਰਕੁਨ, ਅਚੇਤ ਜਾਂ ਸਚੇਤ ਤੌਰ ਉੱਤੇ ਜਨਤਕ ਘਾਣ ਵਿਚ ਹਿੱਸਾ ਪਾ ਰਹੇ ਹਨ. ਕਿਹਾ ਜਾ ਸਕਦਾ ਹੈ, "ਏਥੇ ਕੁਝ ਨ੍ਹੀ ਹੋ ਸਕਦਾ " **** ਲੋਕ ਤੇ ਖ਼ਾਸਕਰ ਹਸਪਤਾਲਾਂ ਵਿਚ ਲੱਗੇ ਇਲਾਜ ਕਾਮੇ ਦੱਸਦੇ ਹਨ ਕਿ ਪੰਜਾਬ ਵਿਚ, ਹਰ ਰੋਜ਼, 715 ਦੇ ਕਰੀਬ ਬੰਦੇ/ਜ਼ਨਾਨੀਆਂ ਤੇ ਗਲੀਆਂ ਵਿਚ ਖੇਡਦੇ ਬਾਲ ਬਾਲੜੀਆਂ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣਦੇ ਹਨ.ਤੱਥ ਇਹ ਹੈ ਕਿ ਪੰਜਾਬ ਸਰਕਾਰ ਖੁਦ ਅੰਕੜੇ ਦੇ ਚੁੱਕੀ ਹੈ ਕਿ ਹਰ ਰੋਜ਼ 598 ਬੰਦੇ, ਜ਼ਨਾਨੀਆਂ ਤੇ ਬੱਚੇ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣਦੇ ਹਨ. ਫੇਰ ਵੀ ਰਾਜਭਾਗ ਦੇ ਸਰੂਰ ਵਿਚ ਚੂਰ ਹੋ ਚੁੱਕੇ ਸਿਆਸੀ ਬੰਦੇ ਜਾਗਣਾ ਨਈ ਚਾਹੁੰਦੇ.. ! **** ਇਕ ਮਿਸਾਲ ਯਾਦ ਕਰਦੇ ਹਾਂ. 2019 ਵਿਚ ਖੰਨਾ ਸ਼ਹਿਰ ਵਿਚ ਨਿੱਕੇ ਜਿਹੇ ਮੁੰਡੇ ਨੂੰ ਕੁੱਤੇ ਨੇ ਕਈ ਪਾਸਿਓਂ ਵੱਢ ਲਿਆ ਸੀ, ਡਾਕਟਰ ਕੋਲ ਗਏ ਤਾਂ ਉਸ ਭਲੇ ਮਾਣਸ ਨੇ ਟੈੱਟਨਸ ਦਾ ਟੀਕਾ ਲਾ ਕੇ ਆਪਣੇ ਗਲੋਂ ਬਲਾਅ ਲਾਹੁਣ ਵਾਂਗ ਸਲੂਕ ਕੀਤਾ ਤੇ ਬੱਚੇ ਦੇ ਮਾਪਿਆਂ ਨੂੰ 'ਅਰਾਮ' ਕਰਾਉਣ ਦੀ ਸਲਾਹ ਦੇ ਦਿੱਤੀ. ਪਰ... ਓਸ ਟੱਬਰ ਦੇ ਜੀਆਂ ਨੇ ਪੱਲਿਓਂ ਹਜ਼ਾਰਾਂ ਰੁਪਏ ਖ਼ਰਚ ਕੇ ਸਹੀ ਵੈਕਸੀਨ ਲੁਆ ਕੇ ਮੁੰਡਾ (ਮਸਾਂ) ਬਚਾਇਆ. ਸਾਰੇ ਲੋਕਾਂ ਕੋਲ ਨਾ ਤਾਂ ਇੰਨਾ ਪੈਸਾ ਹੁੰਦਾ ਹੈ ਤੇ ਨਾ ਸੋਝੀ ਹੁੰਦੀ ਹੈ. ਸੈਂਕੜੇ ਬੱਚੇ ਕੁੱਤੇ ਵੱਲੋਂ ਵੱਢੇ ਜਾਣ ਪਿੱਛੋਂ ਸਰੀਰਕ ਨੁਕਸਾਨ ਕਰਾ ਲੈਂਦੇ ਹਨ. ਮਹਿੰਗੀਆਂ ਕਾਰਾਂ ਝੂਟਣ ਵਾਲੇ ਵਪਾਰੀਨੁਮਾ ਸਿਆਸੀ ਬੰਦੇ ਸਵੇਰੇ ਅਖ਼ਬਾਰ ਚੱਕ ਕੇ ਸਾਰਾ ਕੁਝ ਪੜ੍ਹ ਲੈਂਦੇ ਹਨ ਤੇ ਬਾਕੀ ਦਿਨ ਇਨ੍ਹਾਂ ਘਟਨਾਵਾਂ ਨੂੰ ਵਿਸਾਰ ਕੇ ਬਿਤਾਅ ਦਿੰਦੇ ਹਨ. ਸਿਹਤ ਅਮਲੇ ਦਾ ਵਹਿਮੀ ਤੇ ਪੁਰਾਤਨ ਸੁਭਾਅ ਕੁੱਤਾ ਵੱਢਣ ਦੇ ਜਿਨ੍ਹਾਂ ਮਾਮਲਿਆਂ ਵਿਚ ਮੈਨੂੰ ਹਸਪਤਾਲਾਂ ਵਿਚ ਜਾਣਾ ਪਿਆ, ਕੁਲ ਮਿਲਾ ਕੇ, ਤਜਰਬੇ ਚੰਗੇ ਨਹੀਂ ਰਹੇ ਹਨ. ਇਕ ਤਾਂ ਪੰਗਾ ਇਹ ਹੈ ਕਿ ਗਲੀਆਂ ਵਿਚ ਫਿਰਦੇ, ਪਿੰਡਾਂ ਵਿਚ ਹੱਡਾਂ ਰੋੜੀਆਂ ਲਾਗੇ ਘੁੰਮਦੇ ਕੁੱਤਿਆਂ ਦੇ ਝੁੰਡ ਨੂੰ ਜਿੱਥੇ ਪੁਰਾਣੇ ਖ਼ਿਆਲਾਂ ਦੀ ਜਨਤਾ ਵੱਟਾ ਮਾਰਨਾ ਵੀ ਪਾਪ ਸਮਝਦੀ ਹੈ, ਓਥੇ ਏਸੇ ਸਮਾਜ ਵਿੱਚੋਂ ਉੱਠ ਕੇ "ਪੜ੍ਹ ਲਿਖ ਕੇ " ਡਿਗਰੀ ਕੋਰਸ ਕਰਨ ਵਾਲੇ ਬਹੁਤੇ ਨੌਜਵਾਨ, ਕੁੱਤੇ ਨੂੰ ਬਹੁਤ ਉੱਤਮ ਜੀਵ ਸਮਝਣ ਦੀ ਮਨੌਤ ਪਾਲ਼ੀ ਬੈਠੇ ਹੁੰਦੇ ਹਨ. ਇਹੀ ਵਜ੍ਹਾ ਹੈ ਕਿ ਕੁੱਤੇ ਵੱਲੋਂ ਵੱਢੇ ਜਾਣ ਨੂੰ ਬੁਰਾ ਨਹੀਂ ਆਖਦੇ ਸਗੋਂ ਦਰਵੇਸ਼ ਵਾਲੀ ਕਹਾਣੀ ਸੁਣਾਉਂਦੇ ਕੰਨੀਂ ਪੈਂਦੇ ਹਨ !! **** ਪੁੱਠੇ ਪਾਸੇ ਤੋਰ ਦਿੱਤੇ ਸਿਆਸੀ ਉਮੀਦਵਾਰ

