ਬੁੱਢੇ ਦਰਿਆ ਦੇ ਜ਼ਹਿਰੀ ਪਾਣੀ ਦੀ ਰਵਾਨੀ, ਖ਼ਤਮ ਨਾ ਕਰ ਦਵੇ ਲੋਕ-ਜੀਵਨ ਦੀ ਕਹਾਣੀ !
ਦੀਦਾਵਰ ਦਾ ਹੁਨਰ -37 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਲੁਧਿਆਣਾ, ਜਿਹੜਾ ਮਸ਼ੀਨੀ ‘ਵਿਕਾਸ’ ਦੀ ਵਜ੍ਹਾ ਨਾਲ ਪੰਜਾਬ ਦਾ ਮਾਨਚੈਸਟਰ ਕਹਾਉਂਦਾ ਹੈ, ਏਸ ਉਦਯੋਗਕ ਸ਼ਹਿਰ ਦੇ ਕਾਲਪਨਿਕ ਉੱਜਲੇ ਪੱਖਾਂ ਬਾਰੇ ਅਸੀਂ ਫ਼ਰਜ਼ੀ ਖ਼ਬਰਾਂ ਤੇ ਤਾਰੀਫਾਂ ਵਗੈਰਾ ਪੜ੍ਹਦੇ ਰਹਿੰਦੇ ਹਾਂ ਪਰ ਓਥੋਂ ਦੇ ਮਾਇਆ-ਲੋਭੀ ਸਨਅਤਕਾਰਾਂ ਦੇ ਕਾਲੇ ਕਾਰੇ ਸਾਡੇ ਤੀਕ ਪੁੱਜਦੇ ਈ ਨਹੀਂ ਹਨ. ਦੂਰ ਕੀ ਜਾਣਾ ! ਭੱਖਦੀ ਮਿਸਾਲ ਬੁੱਢੇ ਦਰਿਆ ਦੀ ਹੈ, ਜਿਹੜਾ ਹੁਣ ਨਾ ਤਾਂ ਭਰ ਵੱਗਦਾ ਦਰਿਆ ਹੈ ਤੇ ਨਾ ਇਨਸਾਨੀ ਸੱਭਿਅਤਾ ਲਈ ਲਾਭਕਾਰੀ ਹੈ ਪਰ ਹਜ਼ਾਰਾਂ ਕਿਲੋ ਗਾਰ ਤੇ ਭਿਅੰਕਰ ਕੈਮੀਕਲਾਂ ਦਾ ਜ਼ਖੀਰਾ ਬਣ ਚੁੱਕਿਆ ਇਹ ਗੰਦਲਾ ‘ਰੋੜ੍ਹ’ ਇਨਸਾਨੀ ਵਜੂਦ ਲਈ ਖ਼ਤਰਾ ਬਣ ਚੁੱਕਿਆ ਹੈ. **** ਲੰਘੀ ਸੋਲ੍ਹਾਂ ਮਾਰਚ ਦੇ ਨੇੜੇ ਅਹਿਮਤਰੀਨ ਘਟਨਾ ਵਾਪਰੀ ਹੈ, ਮੂਲਕ ਦੀ ਕੇਂਦਰ ਸਰਕਾਰ ਨੇ ਆਪਣੀ ਤਰਫ਼ੋਂ ਨੁਮਾਇੰਦਾ ਟੀਮ ਨੂੰ ਓਸ ਪ੍ਰੋਜੈਕਟ ਦਾ ਜਾਇਜ਼ਾ ਲੈਣ ਲਈ ਘੱਲਿਆ ਸੀ ਜਿਹਦੇ ਜ਼ਿੱਮੇ ਇਹ ਕਾਰਜ ਲੱਗਿਆ ਸੀ ਕਿ ਉਸ ਨੇ ਬੁੱਢਾ ਦਰਿਆ ਵਿਚ ਕੈਮੀਕਲ ਵਾਲੀ ਰਹਿੰਦ ਖੂੰਹਦ ਸੁੱਟ ਰਹੇ ਕਾਰਖ਼ਾਨਾਦਾਰਾਂ ਦੀ ਸ਼ਨਾਖ਼ਤ ਕਰਨੀ ਹੈ, ਏਸੇ ਨਿਰਦੇਸ਼ ਦੇ ਮੁਜਬ ਕੇਂਦਰੀ ਟੀਮ ਲੁਧਿਆਣਾ ਪੁੱਜੀ.ਸੂਰਤੇਹਾਲ ਦਾ ਦੂਜਾ ਪਾਸਾ ਇਹ ਹੈ ਕਿ "ਗੰਦਗੀ ਦਾ ਰੋੜ੍ਹ" ਜੀਹਨੂੰ ਬੁੱਢੇ ਦਰਿਆ ਦਾ ਨਾਂ ਦਿੱਤਾ ਗਿਆ ਹੈ, ਹੁਣ ਪੰਜਾਬ ਦੀਆਂ ਜੂਹਾਂ ਟੱਪ ਕੇ ਰਾਜਸਥਾਨ ਦੇ ਪਾਣੀ ਨੂੰ ਪਲੀਤ ਤੇ ਮਲੀਨ ਕਰ ਰਿਹਾ ਹੈ, ਯਕੀਨ ਨਹੀਂ ਆਉਂਦਾ ਤਾਂ ਆਓ ਕੁਝ ਦਿਨ ਪੁਰਾਣੀਆਂ ਮੀਡੀਆ ਰਿਪੋਰਟਾਂ ਨੂੰ ਘੋਖਦੇ ਹਾਂ.
