ਸਿਵਲ ਹਸਪਤਾਲ 'ਚ ਫ਼ਰਸ਼ ਉੱਤੇ ਜੰਮਿਆ ਬੱਚਾ, ਪ੍ਰਬੰਧਕ ਕਾਹਨੂੰ ਕਰਦੇ ਨੇ ਧੱਕਾ?
ਦੀਦਾਵਰ ਦਾ ਹੁਨਰ -36 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਸਿਵਲ ਹਸਪਤਾਲ ਲੁਧਿਆਣੇ ਵਿਚ ਉਸਾਰਿਆ ਮਦਰ ਐਂਡ ਚਾਈਲਡ ਹਸਪਤਾਲ ਮੁੜ "ਚਰਚਾ" ਵਿਚ ਹੈ. ਸਤਾਈ ਫਰਵਰੀ, ਸ਼ਨਿੱਚਰਵਾਰ ਨੂੰ ਓਥੇ ਇਨਸਾਨੀਅਤ ਵਿਰੋਧੀ 'ਦੁਰਘਟਨਾ' ਵਾਪਰੀ ਹੈ। ਜਣੇਪਾ ਕਰਾਉਣ ਲਈ ਗਈ ਗਰਭਵਤੀ ਤੀਵੀਂ ਨੂੰ ਵੇਲੇ ਸਿਰ ਦਾਖ਼ਲ ਨਹੀਂ ਕੀਤਾ ਗਿਆ ਤੇ ਟੋਇਲਟ ਦੇ ਲਾਗੇ ਲੇਬਰ ਰੂਮ ਦੇ ਗੇਟ 'ਤੇ ਉਸ ਗ਼ਰੀਬ ਔਰਤ ਨੇ ਬੱਚਾ ਜੰਮਿਆ। ਬੱਚਾ, ਫਰਸ਼ 'ਤੇ ਬੱਚਾ ਡਿੱਗਣ ਮਗਰੋਂ ਔਰਤ ਚੀਕੀ ਤਾਂ ਲੇਬਰ ਰੂਮ ਦੇ ਇਲਾਜ ਕਾਮੇ ਆਏ ਤੇ ਮਸਾਂ ਫੜਿਆ। ***

