ਲੋਕ-ਬੋਧ ਦੀ ਸੇਧ 'ਚ ਲਾਏ ਕਿਸਾਨੀ ਮੋਰਚੇ ਦੇ ਫ਼ੌਰੀ ਸਬਕ਼
ਦੀਦਾਵਰ ਦਾ ਹੁਨਰ -32 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਸੁਧਾਰ ਕਨੂੰਨਾਂ ਨੂੰ ਜੇ ਕਿਸੇ ਸੂਬੇ ਦੇ ਕਿਸਾਨਾਂ ਨੇ ਮੁਕੰਮਲ ਤੌਰ ਉੱਤੇ ਰੱਦ ਕੀਤਾ ਹੈ ਤਾਂ ਓਹ ਪੰਜਾਬ ਹੈ. ਦਰਅਸਲ, ਇਹਦੇ ਪਿੱਛੇ ਵਜ੍ਹਾ ਇਹ ਹੈ ਕਿ ਕੇਂਦਰ ਸਰਕਾਰ ਨੇ ਪਹਿਲਾਂ 'ਖੇਤੀ ਸੁਧਾਰ' ਸਬੰਧੀ ਬਿੱਲ (ਖਰੜਾ) ਲਿਆਉੰਦਾ ਤੇ ਫੇਰ, ਕਿਸਾਨਾਂ ਨਾਲ ਸਲਾਹੀਂ ਪਏ ਬਿਨਾਂ 'ਐਕਟ' ਪਾਸ ਕਰ ਦਿੱਤੇ. ਇਨ੍ਹਾਂ ਕਨੂੰਨਾਂ ਵਿਰੁੱਧ ਰਸਮੀ ਧਰਨੇ ਲੱਗੇ, ਰਸਮੀ ਤੌਰ 'ਤੇ ਰੋਸ ਮੁਜ਼ਾਹਰੇ ਕੀਤੇ ਗਏ ਤੇ ਫੇਰ 'ਸਾਹਿਤਕ ਚਾਨਣ' ਤੋਂ ਸੇਧ ਲੈਣ ਵਾਲੇ ਕਿਰਸਾਨੀ ਅਗਵਾਈਕਾਰਾਂ ਨੇ ਆਰ-ਪਾਰ ਦੀ ਲੜਾਈ ਛੇੜ ਦਿੱਤੀ. ** ਏਸ ਸੁਲੇਖ ਦੀਆਂ ਇਹ ਸਤਰਾਂ ਲਿਖਦਿਆਂ ਹੋਇਆ ਬਹੁਤ ਸਾਰੇ ਓਹ ਫੋਕੇ ਰੋਸ ਮੁਜ਼ਾਹਰੇ ਤੇ ਧਰਨੇ ਮੱਲੋਮੱਲੀ ਚੇਤੇ ਆ ਰਹੇ ਨੇ ਜਿਨ੍ਹਾਂ ਵਿਚ ਰੋਸ ਮੁਜ਼ਾਹਰੇ ਕਰਨ ਵਾਲੇ ਫੋਕੇ ਲਲਕਾਰੇ ਮਾਰਦੇ ਕੰਨੀਂ ਪੈਂਦੇ ਹਨ, ਇਹੋ ਜਿਹੇ ਲੋਕ ਮਜਮਾ ਲਾਉਣ ਵਾਂਗ ਧਰਨਾ ਲਾਉਂਦੇ ਹਨ ਪਰ ਸਰਕਾਰ ਨੂੰ 'ਧਰਨ' ਨਹੀਂ ਪਾ ਸਕਦੇ ਹੁੰਦੇ. ਓਹ ਧਰਨਾ ਈ ਕੀ ਜਿਹੜਾ ਵਿਰੋਧੀ ਦੇ ਧਰਨ ਨਾ ਪਾ ਸਕੇ! ***
