ਬੱਸ ਅੱਡਿਆਂ ਲਾਗੇ ਅੱਡਾ ਬਣਾ ਕੇ ਬੈਠੇ ਅਨਸਰ ' ਤਾਕ਼ਤ ਦੇ ਮਾਹਰ' ਨਹੀਂ, ਕੁਐਕ ਹਨ!
ਦੀਦਾਵਰ ਦਾ ਹੁਨਰ -31 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਚਿੱਟੇ ਦਿਨ ਲੁੱਟਦੇ ਤਾਕ਼ਤ ਦੇ ਵਪਾਰੀ ਤੇ ਕੁਐਕਾਂ ਨੇ ਗੁਮਰਾਹ ਕੀਤਾ ਸਮਾਜ Why quack's offices are very near to bus stands? ਸੜਕਾਂ ਤੋਂ ਲੰਘੀਏ ਤਾਂ ਅਕਸਰ ਕੁਝ ਵੈਦ, ਹਕੀਮਾਂ ਤੇ ਖਾਨਦਾਨੀ ਹਕ਼ੀਮਾਂ ਦੇ ਬੋਰਡ ਤੇ ਹੋਰਡਿੰਗ ਲੱਗੇ ਵੇਖੇ ਜਾਂਦੇ ਹਨ। ਇਨ੍ਹਾਂ ਹੋਰਡਿੰਗਾਂ ਤੇ ਬੋਰਡਾਂ ਉੱਤੇ ਅਖੌਤੀ ਵੈਦ ਦੀ ਤਸਵੀਰ, ਲੱਛੇਦਾਰ ਸ਼ਬਦਾਵਲੀ ਵਿਚ ਰੋਗਾਂ ਨੂੰ ਜੜ੍ਹਾਂ ਤੋਂ ਖ਼ਤਮ ਕਰਨ ਦੇ ਦਾਅਵੇ ਆਦਿ ਲਿਖੇ ਹੁੰਦੇ ਹਨ। ਜੇ ਖ਼ਾਸਕਰ ਪੰਜਾਬ ਦੀ ਗੱਲ ਕਰੀਏ ਤਾਂ ਇਹੋ ਜਿਹੇ ਲੋਕ ਬਹੁਤੀ ਵਾਰ ਬਸ ਸਟੈਂਡਾਂ ਦੇ ਨੇੜੇ ਹੀ ਦਫਤਰ ਕਿਰਾਏ ਉੱਤੇ ਲੈਂਦੇ ਹਨ। ਜਿਸ ਦਾ ਸਿੱਧਾ ਜਿਹਾ ਫਾਇਦਾ ਸ਼ਾਇਦ ਇਹ ਹੁੰਦਾ ਹੋਵੇਗਾ ਕਿ ਉਧਰੋਂ ਗਾਹਕ ਬੱਸ ਤੋਂ ਉੱਤਰੇ, ਤੇ ਉਧਰ ਵੈਦ ਦੇ ਸ਼ਫ਼ਾਖ਼ਾਨੇ ਵਿਚ ਜਾ ਵੜੇ। ***
