ਮਰੇ ਬੱਚੇ ਦੇ ਮਾਪਿਆਂ ਨੂੰ ਮੰਤਰੀ ਸੰਦੀਪ ਤੋਂ ਆਸ, ਮੁੱਖ ਮੰਤਰੀ ਮਨੋਹਰ ਡੇਗਣ 'ਗਾਜ' !
ਦੀਦਾਵਰ ਦਾ ਹੁਨਰ -27 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]
JALANDHAR:
ਪੰਚਕੂਲਾ, ਹਰਿਆਣੇ ਦਾ ਓਹ ਸ਼ਹਿਰ ਹੈ ਜਿਹੜਾ ਜ਼ੀਰਕਪੁਰ, ਮੁਹਾਲੀ ਤੇ ਚੰਡੀਗੜ੍ਹ ਤੋਂ ਬਹੁਤਾ ਦੂਰ ਨਹੀਂ, ਪੰਜਾਬ ਦੇ ਨਾਲ ਲੱਗਵਾਂ ਹੋਣ ਕਰ ਕੇ ਗੁਆਂਢੀ ਸੂਬੇ ਦੇ ਸਾਰੇ 'ਗੁਣ' ਹਰਿਆਣਾ ਨੇ ਵੀ ਅਪਣਾਅ ਲਏ ਨੇ. ਜਿਵੇਂ ਪੰਜਾਬ ਦੇ ਸਿਵਲ ਹਸਪਤਾਲਾਂ ਵਿਚ ਲੋਕਾਈ ਦੇ ਸੰਵਿਧਾਨਕ ਹੱਕਾਂ ਦਾ ਘਾਣ ਹੁੰਦਾ ਹੈ, ਡਾਕਟਰਾਂ ਤੇ ਲੈਬ ਵਾਲਿਆਂ ਦੀ ਗੁਪਤ ਗੇਮ ਚੱਲਦੀ ਹੈ, ਓਹੀ ਸਾਰਾ ਕੁਝ ਹੁਣ ਹਰਿਆਣੇ ਵਿਚ ਹੁੰਦਾ/ਵਾਪਰਦਾ ਨਜ਼ਰੀਂ ਪੈ ਰਿਹੈ. ਮੈਂ ਅਕਸਰ ਇਹ ਗੱਲ ਕਰਦਾ ਰਹਿੰਦਾ ਹਾਂ ਕਿ ਸਿਵਲ ਹਸਪਤਾਲ ਜਲੰਧਰ ਤੇ
