ਚੰਡੀਗੜ੍ਹੀਏ ਮਾਪੇ ਨਿੱਜੀ ਸਕੂਲਾਂ ਵਿਰੁੱਧ ਸੰਘਰਸ਼ ਲਈ ਤਿਆਰ, ਬਾਕੀ ਕਿਉਂ ਨੇ ਖੱਜਲ ਖੁਆਰ !
ਦੀਦਾਵਰ ਦਾ ਹੁਨਰ -26 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]
JALANDHAR:
ਨੋਵੇਲ ਕੋਰੋਨਾ (ਕੋਵਿਡ-19) ਪੌਜ਼ੀਟਿਵ ਆਉਣ ਦੇ ਮਾਮਲੇ ਵਧਣ ਕਾਰਨ ਭਾਵੇਂ 2 ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਬਾਰੇ ਚਰਚਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ ਪਰ ਇਸੇ ਦੌਰਾਨ ਸਾਰੇ ਵਰਤਾਰਿਆਂ ਨੂੰ ਚੀਰ ਕੇ ਨਵਾਂ ਵਰਤਾਰਾ ਸਾਡੇ ਮਨ-ਮਸਤਕ ਉੱਤੇ ਤਾਰੀ ਹੋ ਰਿਹਾ ਹੈ। ਉਹ ਇਹ ਹੈ ਕਿ ਜਿਨ੍ਹਾਂ ਨਿੱਜੀ ਮਾਲਕੀ ਵਾਲੇ ਸਕੂਲਾਂ ਦੇ ਪ੍ਰਬੰਧਕਾਂ ਨੇ ਫੀਸਾਂ ਵਿਚ ਅਥਾਹ ਵਾਧਾ ਕੀਤਾ ਹੋਇਆ ਹੈ ਤੇ ਫੀਸ ਵਸੂਲੀ ਲਈ ਬੱਚਿਆਂ ਦੇ ਮਾਪਿਆਂ ਨੂੰ ਲਗਾਤਾਰ ਮੈਸੇਜ ਪਾ ਰਹੇ ਹਨ, ਇਹ ਮਾਪੇ ਹੁਣ ਇਕਜੁੱਟ ਹੋ ਕੇ ਸੜਕਾਂ 'ਤੇ ਆ ਚੁੱਕੇ ਹਨ। ਲੰਘੀ ਅੱਠ ਜੂਨ ਨੂੰ, ਸੇਂਟ ਜੋਸਫ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਅੱਗੇ ਹੋਇਆ ਤਿੱਖਾ ਰੋਸ ਮੁਜ਼ਾਹਰਾ ਇਸੇ ਵਰਤਾਰੇ ਦੀ ਸੂਹ ਦੇ ਰਿਹਾ ਹੈ ਕਿ ਵਿਦਿਆਰਥੀਆਂ ਦੇ ਮਾਪੇ ਲਗਾਤਾਰ ਇਕਜੁੱਟ ਹੋ ਰਹੇ ਹਨ। ਸਕੂਲਾਂ ਵੱਲੋਂ ਵਸੂਲੇ ਜਾਂਦੇ 'ਸਾਲਾਨਾ ਦਾਖ਼ਲੇ' ਦੀ ਰੀਤ ਨੂੰ ਬੱਚਿਆਂ ਦੇ ਮਾਪੇ, ਵੰਗਾਰ ਰਹੇ ਹਨ ਉਥੇ ਕੋਰੋਨਾ ਵਬਾ ਫੈਲਣ ਮਗਰੋਂ ਲੱਗੇ ਕਰਫਿਊ ਤੇ ਇਸ ਮਗਰੋਂ ਲਾਗੂ ਕੀਤੀ ਗਈ ਜਿੰਦਰਾਬੰਦੀ ਮਗਰੋਂ ਸਕੂਲ ਪ੍ਰਬੰਧਕਾਂ ਵੱਲੋਂ ਵਧਾਈਆਂ ਫੀਸਾਂ ਦੇ ਫ਼ੈਸਲੇ ਨੂੰ ਰੱਦ ਕਰਾਉਣ ਲਈ ਸੰਘਰਸ਼ ਦੇ ਰਸਤੇ 'ਤੇ ਤੁਰ ਪਏ ਹਨ। * * * 261 ਮਾਪਿਆਂ ਨੇ ਦਿੱਤੀ ਸ਼ਿਕਾਇਤ
