ਪਦਮਸ੍ਰੀ ਨਿਰਮਲ ਸਿੰਘ ਖ਼ਾਲਸਾ ਦੀ ਭੇਤ ਭਰੀ ਮੌਤ ਤੋਂ ਪੰਜਾਬ ਨੇ ਕੀ ਸਬਕ ਲਿਆ?
ਦੀਦਾਵਰ ਦਾ ਹੁਨਰ -24 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਕੁਝ ਸਮਾਂ ਪਹਿਲਾਂ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]
JALANDHAR:
ਜਦੋਂ ਇਹ ਖ਼ਬਰ, ਨਸ਼ਰ ਹੋਈ ਸੀ ਕਿ ਦਰਬਾਰ ਸਾਹਿਬ ਅਮ੍ਰਿਤਸਰ ਦੇ ਸਾਬਿਕ ਹਜ਼ੂਰੀ ਰਾਗੀ ਪਦਮਸ੍ਰੀ ਨਿਰਮਲ ਸਿੰਘ ਖ਼ਾਲਸਾ # covid 19 ਪੋਜ਼ੀਟਿਵ ਹੋਣ ਕਾਰਨ ਨਹੀਂ ਰਹੇ ਤਾਂ ਏਸ ਸਮੁੱਚੇ ਵਰਤਾਰੇ ਉੱਤੇ ਯਕ਼ੀਨ ਨਹੀਂ ਹੋ ਰਿਹਾ ਸੀ. ਵਜ੍ਹਾ ਇਹ ਹੈ ਕਿ ਇਸ ਤੋਂ ਇਕ ਦਿਨ ਪਹਿਲਾਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ ਕਿ ਮਰਹੂਮ ਖ਼ਾਲਸਾ ਵਿਚ ਕੋਰੋਨਾ ਵਾਇਰਸ #19 ਦੇ ਲੱਛਣ ਜ਼ਾਹਰ ਹੋਏ ਹਨ. ਏਸ ਤੋਂ ਬਾਅਦ, ਇਕ ਤੋਂ ਵੱਧ ਇਕ ਹੈਰਾਨ ਤੇ ਦੁਖੀ ਕਰਨ ਵਾਲੀਆਂ ਖ਼ਬਰਾਂ ਨੇ ਸਾਡੇ ਮਨ /ਮਸਤਕ ਉੱਤੇ ਦਸਤਕ ਦਿੱਤੀ. ਏਸੇ ਬੇਚੈਨ ਮਨੋਦਸ਼ਾ ਕਾਰਨ ਅਸੀਂ ਆਪਣੀ ਜਗਿਆਸਾ ਸ਼ਾਂਤ ਕਰਨ ਲਈ ਖ਼ਬਰਾਂ ਦੀ ਚੀਰਫਾੜ ਕਰਨੀ ਸ਼ੁਰੂ ਕਰ ਦਿੱਤੀ ਸੀ. * * ਏਸ ਮਗਰੋਂ ਇਹ ਖ਼ਬਰ ਆਈ ਕਿ ਵੇਰਕਾ ਪਿੰਡ ਦੇ ਆਪੇ ਬਣੇ ਮੋਹਤਬਰ ਨੇ ਰਾਗੀ ਖ਼ਾਲਸਾ ਦਾ ਸਸਕਾਰ ਕਰਨੋਂ ਮਨ੍ਹਾ ਕਰ ਦਿੱਤੈ. ਕਿੰਨਾ ਵੱਡਾ ਦੁਖਾਂਤ ਹੈ ਕਿ ਪਦਮਸ੍ਰੀ ਇਨਾਮ ਹਾਸਿਲ ਭਾਈ ਖ਼ਾਲਸਾ ਦਾ ਇਲਾਜ ਕਰਨ ਵੇਲੇ ਜਿੱਥੇ ਇਲਾਜ ਕਾਮਿਆਂ ਨੇ ਰੱਜ ਕੇ ਕੋਤਾਹੀ ਕੀਤੀ, ਓਥੇ ਮੌਤ ਤੋਂ ਬਾਅਦ, ਦੇਹ ਦਾ ਨਿਰਾਦਰ ਕੀਤਾ ਗਿਆ. ਇਹ ਵੱਖਰੀ ਗੱਲ ਹੈ ਕਿ ਇਸ ਮਾਮਲੇ ਤੋਂ ਬਾਅਦ ਹਰਪਾਲ ਸਿੰਘ ਵੇਰਕਾ ਨੇ ਅਖ਼ਬਾਰਨਵੀਸਾਂ ਤੇ ਵਿਜ਼ੂਅਲ ਮੀਡੀਆ ਦੇ ਖ਼ਬਰੀ ਚੈਨਲਾਂ ਨਾਲ ਗੱਲਬਾਤ ਕੀਤੀ ਤੇ ਸਸਕਾਰ ਰੋਕਣ ਦੇ 'ਕਾਰਨਾਂ" ਬਾਰੇ ਆਪਣਾ ਪੱਖ ਦੱਸ ਦਿੱਤਾ ਸੀ. ਜਦਕਿ ਵੱਡਾ ਸਵਾਲ ਹਾਲੇ ਵੀ ਇਹੀ ਹੈ ਕਿ ਜੇ ਡਾਕਟਰਾਂ, ਨਰਸਾਂ ਤੇ ਹੋਰ ਇਲਾਜ ਕਾਮਿਆਂ ਨੇ ਸੁਹਿਰਦਤਾ ਨਾਲ ਨਿਰਮਲ ਸਿੰਘ ਖ਼ਾਲਸਾ (covid 19# ਕੇਸ) ਦਾ ਇਲਾਜ ਕੀਤਾ ਹੁੰਦਾ ਤਾਂ ਪੰਜਾਬੀਆਂ ਨੇ ਇਨ੍ਹਾਂ ਦਾ ਜੱਸ ਗਾਉਣਾ ਸੀ. ਹੁਣ ਲਾਹਨਤਾਂ ਪਾਉਣ ਵਾਲੀਆਂ ਦੀ ਗਿਣਤੀ ਚੋਖੀ ਹੁੰਦੀ ਦੇਖ ਰਹੇ ਹਾਂ. ਮੁੜ ਕੇ ਮ੍ਰਿਤਕ ਦੇਹ ਦਾ ਨਿਰਾਦਰ ਹੋਰ ਵੀ ਸਦਮੇ ਵਾਲਾ ਮੁਆਮਲਾ ਹੈ. * * * ਜੇ ਅਸੀਂ ਏਸ ਨਿਹੱਕੀ ਮੌਤ ਦੇ ਸਾਰੇ ਪਰਦੇ ਫੋਲੀਏ ਤਾਂ ਫੇਰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਗੁਰੂ ਨਾਨਕ ਹਸਪਤਾਲ ਦੇ ਡਾਕਟਰ, ਨਰਸਾਂ, ਅਦਾਰੇ ਦਾ ਪ੍ਰਿੰਸੀਪਲ ਤੇ ਤਮਾਮ ਇਲਾਜ ਕਾਮੇ ਕਟਹਿਰੇ ਵਿਚ ਖੜੇ ਪ੍ਰਤੀਤ ਹੋ ਰਹੇ ਹਨ. ਦਰਅਸਲ, ਸੋਸ਼ਲ ਮੀਡੀਆ ਉੱਤੇ
