ਅਲਵਿਦਾ ਨਿਰਾਸ਼ਾ!
ਦੀਦਾਵਰ ਦਾ ਹੁਨਰ -23 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਕੁਝ ਸਮਾਂ ਪਹਿਲਾਂ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ]
JALANDHAR:
ਜਹਾਨ ਵਿਚ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਹੋਵੇ, ਜਿਸ ਨੂੰ ਨਿਰਾਸ਼ਾ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ । ਸਗੋਂ ਕਹਿਣਾ ਤਾਂ ਇਹ ਚਾਹੀਦਾ ਹੈ ਕਿ ਦੁਨੀਆਂ ਵਿਚ ਜਿੰਨੇ ਵੀ ਸਮਰਥਾਵਾਨ ਮਨੁੱਖ ਹੋਏ ਹਨ, ਸਾਰਿਆਂ ਨੇ ਕਦਮ ਕਦਮ ’ਤੇ ਨਿਰਾਸ਼ਾ ਦਾ ਸਾਹਮਣਾ ਕਰ ਕੇ ਹੀ ਆਸ ਦੀ ਤੰਦ ਫੜੀ ਹੁੰਦੀ ਹੈ। ਫ਼ਰਕ ਇੰਨਾ ਹੈ ਕਿ ਅਸੀਂ ਬਹੁਤੀ ਵਾਰ ਘਬਰਾਅ ਜਾਂਦੇ ਹਾਂ ਤੇ ਜੇਤੂ ਮੁਹਿੰਮਾਂ ਦੇ ਨਾਇਕ ਘਬਰਾਉਣ ਦੇ ਬਾਵਜੂਦ ਮੁੜ ਖੜ੍ਹੇ ਹੋ ਜਾਂਦੇ ਹਨ। ਰਾਜਾ ਬਰੂਸ ਤੇ ਮੱਕੜੀ ਵਾਲੀ ਕਹਾਣੀ ਅੱਜ ਤਕ ਪ੍ਰੇਰਕ ਸਾਬਤ ਹੁੰਦੀ ਹੈ ਕਿ ਹਾਰੀ ਮਾਨਸਿਕਤਾ ਵਾਲਾ ਕਿੰਗ ਬਰੂਸ ਸਿਰਫ ਇਕ ਮੱਕੜੀ ਦੇ ਰੰਗ ਢੰਗ ਵੇਖ ਕੇ ਹੀ ਪ੍ਰੇਰਿਤ ਹੋ ਗਿਆ ਸੀ ਤੇ ਉਸ ਨੇ ਕਿਹਾ ਕਿ ਜੇਕਰ ਅਰਧ-ਚੇਤੰਨ ਮੱਕੜੀ ਵੀ ਹਾਰ ਨਹੀਂ, ਮੰਨਦੀ ਤਾਂ ਮਨੁੱਖ ਹੋ ਕੇ ਵੀ ਕਿਉਂ ਹਾਰ ਮੰਨਾ।
