ਅੰਤਰ-ਮਨ ਅਗ਼ਵਾ ਕਰਵਾ ਚੁੱਕੇ ਉਨਮਾਦੀ ਨੌਜਵਾਨ ਤੇ ਬਰਬਾਦੀ ਦੇ ਸੰਕੇਤ
ਦੀਦਾਵਰ ਦਾ ਹੁਨਰ -20 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਕੁਝ ਸਮਾਂ ਪਹਿਲਾਂ ਤੱਕ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਹਨ।
ਹੁਣ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਹੈ]
JALANDHAR:
ਪਿਛਲੇ ਕਾਫ਼ੀ ਸਮੇਂ ਤੋਂ ਕਾਲਮ ਲਗਾਤਾਰ ਨਹੀਂ ਰੱਖ ਸਕਿਆ, ਉਹਦੇ ਲਈ ਪਾਠਕਾਂ ਤੋਂ ਮਾਫ਼ੀ ਮੰਗਦਾ ਹਾਂ ਪਰ ਜੇ ਕੋਈ ਪੁੱਛਣਾ ਚਾਹੇ ਕਿ ਕਿਉਂ ਕਾਲਮਨਿਗ਼ਾਰੀ ਦਾ ਵਹਾਅ ਟੁੱਟਦਾ ਜਾਂਦਾ ਹੈ ਤਾਂ ਸਿਰਫ਼ ਇੱਕੋ ਗੱਲ ਆਖਣਾ ਚਾਹਾਂਗਾ ਕਿ ਹੁਣ ਹੋਰ ਲਿਖਣ ਨੂੰ ਮਨ ਨਹੀਂ ਕਰਦਾ। ਕੀਹਦੇ ਲਈ ਲਿਖਦੇ ਹਾਂ ਆਪਾਂ! ਕਿਉ ਲਿਖਦੇ ਹਾਂ? ਸਿਰਫ਼ ਲਿਖਣ ਲਈ? ਜਾਂ ਮਹਿਜ਼ ਛਪਣ ਲਈ? ਇਹੋ ਜਿਹੇ ਲਿਖੇ ਦਾ ਕੀ ਲਾਭ ਜੀਹਦਾ ਅਸਰ ਕਬੂਲਣ ਨੂੰ ਕੋਈ ਤਿਆਰ ਨਹੀਂ! (2)
