ਲਾਲ ਕਿਲ੍ਹੇ ਉੱਤੇ ਝੰਡਾ ਚੜ੍ਹਾਉਣ ਬਾਰੇ ਵਰਤਾਰੇ ਦੀ ਤਿੰਨ ਕੋਣੀ ਚੀਰਫਾੜ
ਦੀਦਾਵਰ ਦਾ ਹੁਨਰ -34 ਯਾਦਵਿੰਦਰ ਸਿੰਘ
Posted on
by YADWINDER SINGH (SENIOR SUB-EDITOR, PUNJABI JAGRAN, JALANDHAR)
ਪਾਠਕ ਕ੍ਰਿਪਾ ਕਰ ਕੇ ਨੋਟ ਕਰਨ:
[ਪਹਿਲਾਂ ਇਹ ਕਾਲਮ 'ਦੀਦਾਵਰ ਦੀ ਜ਼ੁਬਾਨੀ' ਦੇ ਨਾਂਅ ਹੇਠ ਚੱਲਦਾ ਰਿਹਾ ਹੈ ਤੇ ਇਸ ਦੀਆਂ 14 ਕਿਸ਼ਤਾਂ ਬਹੁਤ ਹਰਮਨਪਿਆਰੀਆਂ ਹੋਈਆਂ ਸਨ।
ਪਰ ਇਸ ਦੀ 15ਵੀਂ ਕਿਸ਼ਤ ਤੋਂ ਲੇਖਕ ਯਾਦਵਿੰਦਰ ਸਿੰਘ ਹੁਰਾਂ ਨੇ ਇਸ ਦਾ ਨਾਂਅ 'ਦੀਦਾਵਰ ਦਾ ਹੁਨਰ' ਰੱਖ ਦਿੱਤਾ ਸੀ। ਉਨ੍ਹਾਂ ਦਾ ਇਹ ਕਾਲਮ ਨਿੱਤ ਨਵੇਂ ਸਿਖ਼ਰ ਪਾਰ ਕਰਦਾ ਜਾ ਰਿਹਾ ਹੈ]
JALANDHAR:
ਪਹਿਲਾਂ ਪੱਖ ਤਾਂ ਇਹ ਹੈ ਕਿ ਕੇਸਰੀ ਝੰਡਾ, ਜੋਧਿਆਂ ਦਾ ਝੰਡਾ ਹੈ ਤੇ ਏਸ ਕਿਰਦਾਰ ਨਾਲ ਜੁੜੇ ਬੰਦਿਆਂ ਦੀ ਮਹਾਨਤਾ ਬਾਰੇ ਇਤਿਹਾਸ ਮੌਜੂਦ ਹੈ. ਪਰ ਹੁਣ ਕੇਸਰੀ ਝੰਡਾ ਚੜ੍ਹਾਉਣ ਵਾਲਿਆਂ ਨੇ ਹੁੱਲੜਬਾਜ਼ੀ ਕੀਤੀ ਹੈ, ਇਹ ਪੱਖ ਨੀਂ ਵਿਸਾਰਿਆ ਜਾ ਸਕਦਾ ! *** ਦੂਜਾ ਪੱਖ ਇਹ ਕਿ ਧਰਮੀ ਬੰਦੇ ਜਦੋਂ ਸਿਆਣੇ ਹੋਏ... ਉਨ੍ਹਾਂ ਨੂੰ ਸੋਚ ਅਹੁੜੀ ਕਿ ਆਖ਼ਰ ਧਰਮ, ਆਰਥਕਤਾ, ਫ਼ਲਸਫ਼ੇ, ਮਹਾਨਤਾ ਵੱਲ ਸਫ਼ਰ ਇਹ ਸਭ ਸੋਚਾਂ ਕੀ ਹਨ? ਇਸੇ ਪ੍ਰਥਾਏ ਅਸੀਂ ਦੇਖਦੇ ਹਾਂ ਕਿ ਕਿਸਾਨ ਜਥੇਬੰਦੀਆਂ ਧਾਰਮਕ ਚਿੰਨ੍ਹਵਾਦ ਲਈ ਉਲਾਰ ਨਹੀਂ ਹਨ. ਆਖ਼ਰੀ ਸੱਚ ਵੀ ਤਾਂ ਇਹੀ ਹੈ ਕਿ ਧਰਮ ਤੇ ਸਚਿਆਰੇਪਣ ਦਾ ਘਾੜੂ, ਬੰਦਾ ਆਪ ਈ ਐ. ਆਦਮੀ ਹੀ ਇਨਸਾਨ ਬਣਦਾ ਹੈ. ਡੂੰਘਾ ਅਧਿਐਨ ਤੇ ਬਰੀਕ ਸੂਝ ਨਾਲ ਨੱਥੀ ਬੰਦਾ ਹੋਏ /ਬੀਤੇ ਨੂੰ ਸਮਝ ਈ ਲੈਂਦੈ. ***** ਤੀਜਾ ਤੇ ਆਖ਼ਰੀ ਪੱਖ ਇਹ ਹੈ ਕਿ ਭਾਵੇਂ ਓਹ ਦੀਪ ਸਿੱਧੂ ਹੋਵੇ ਭਾਵੇਂ ਹੋਰ ਗੁਮਰਾਹ ਕਾਕੇ ਹੋਣ, ਆਖਰ ਇਹ ਲਾਲ ਕਿਲ੍ਹੇ ਲਾਗੇ ਕਿਵੇਂ ਪੁੱਜ ਗਏ? ਸਾਫ਼ ਹੈ ਕਿ ਤੈਅ ਸ਼ੁਦਾ ਪ੍ਰੋਗਰਾਮ ਨਿਭਾਅ ਰਹੇ ਸੀ, ਨਹੀਂ ਤਾਂ ਹਕੂਮਤੀ ਇਸ਼ਾਰੇ ਤੋਂ ਬਿਨਾਂ ਓਥੇ ਤਕ ਜਾਣਾ, ਮੁਮਕਿਨ ਨਹੀਂ ਹੁੰਦਾ. ****** ਸਵਾਲ ਇਹ ਹੈ ਕਿ ਇਨ੍ਹਾਂ ਮੁੰਡਿਆਂ ਨੇ ਕੇਸਰੀ ਝੰਡਾ ਲਹਿਰਾਅ ਕੇ ਮਾਰਕੇਬਾਜ਼ੀ ਦੀ ਨੀਤ ਦਾ ਵਖਾਲਾ ਕੀਤਾ ਹੈ, ਕੀ ਏਸ ਤੋਂ ਪਹਿਲਾਂ, ਏਸ ਸੰਘਰਸ਼ ਨੂੰ ਗ਼ੈਬੀ ਤਾਕ਼ਤਾਂ ਅਗਵਾਈ ਦੇ ਰਹੀਆਂ ਸਨ? ਜੇ ਨਹੀਂ ਤਾਂ ਇਹ ਝੰਡੇ ਚੜ੍ਹਾਉਣ ਵਾਲੇ ਮਾਰਕੇਬਾਜ਼ ਕੀ ਸਮਝਦੇ ਨੇ ਕਿ ਇਹ ਅੰਦੋਲਨ ਕਿਸੇ ਭੁਲੇਖੇ ਤਹਿਤ ਸਿਰਜਿਆ ਗਿਆ ਹੈ? ਗ਼ੈਰ ਵਿਗਿਆਨਕ ਸੋਚਾਂ ਦੇ ਡੰਗੇ ਇਹ ਮੁੰਡੇ ਕਿਸਾਨੀ ਤੇ ਲੋਕਾਂ ਦੇ ਸੰਘਰਸ਼ ਬਾਰੇ ਨਾਵਲ, ਕਤਾਬਾਂ ਤੇ ਰਿਪੋਰਟਾਂ ਨਹੀਂ ਪੜ੍ਹਦੇ, ਏਸੇ ਲਈ ਉੱਜਡ ਹਨ. ਸਿਰਫਿਰਿਆ ਦੀ ਨਹੀਂ 'ਸਿਰਾਂ' ਦੀ ਹੁੰਦੀ ਹੈ ਲੋੜ ਬਹੁਤ ਸਾਰੇ ਨੌਜਵਾਨ ਇਹ ਕਹਿੰਦੇ ਹਨ ਕਿ ਉਨ੍ਹਾਂ ਕੋਲ ਜੋਸ਼ ਹੈ ਤੇ ਕਿਸਾਨ ਅਗਵਾਈਕਾਰਾਂ ਕੋਲ ਹੋਸ਼ ਹੈ, ਏਸ ਲਈ ਇਹ ਗਠਜੋੜ ਨਤੀਜਾਕੁਨ ਹੋ ਸਕਦਾ ਹੈ. ਜਦਕਿ ਅਸਲੀ ਸਵਾਲ ਇਹ ਹੈ ਕਿ ਜੋਸ਼ ਦੇ ਇਹ ਦਾਅਵੇਦਾਰ ਖ਼ੁਦ ਹੋਸ਼ ਦੇ ਵਿਰੁੱਧ ਕਿਉਂ ਹਨ? ਜੁਗਾਂ ਦਾ ਤਜਰਬਾ ਇਹੀ ਹੈ ਕਿ ਤਬਦੀਲੀ ਲਈ ਸਿਰਾਂ ਦੀ ਜ਼ਰੂਰਤ ਹੁੰਦੀ ਹੈ, ਸਿਰਫਿਰਿਆ ਦੀ ਨਹੀਂ. ਚਿੱਠੀ ਪੱਤਰੀ ਲਈ- ਸਰੂਪ ਨਗਰ, ਪਿੰਡ ਰਾਓਵਾਲੀ, ਪਠਾਨਕੋਟ ਮਾਰਗ, ਜਲੰਧਰ। To Know more about YADWINDER SINGH, SENIOR SUB-EDITOR, PUNJABI JAGRAN,JALANDHAR, Please Click-Upon this TEXT or his Photograph ਸੰਪਰਕ - 94 653 29 617