ਡਾ. ਹਰਪ੍ਰੀਤ ਸਿੰਘ ਰਾਣਾ [Dr. HARPREET SINGH RANA]
WRITER & CRITIC AT PATIALA [PUNJAB - INDIA]
ਨਾਮ - ਹਰਪ੍ਰੀਤ ਸਿੰਘ ਰਾਣਾ
ਜਨਮ ਮਿਤੀ - 15.4.1973
ਜਨਮ ਸਥਾਨ - ਪਟਿਆਲਾ
ਪਿਤਾ ਦਾ ਨਾਮ - ਸ. ਕਰਤਾਰ ਸਿੰਘ
ਮਾਤਾ ਦਾ ਨਾਮ - ਸ੍ਰੀਮਤੀ ਮਾਨ ਕੌਰ (ਸਵ.)
ਪਤਨੀ ਦਾ ਨਾਮ - ਸ੍ਰੀਮਤੀ ਦਵਿੰਦਰਜੀਤ ਕੌਰ ਅਨੂੰ
ਬੱਚੇ - ਹਰਮਨਪ੍ਰੀਤ ਕੌਰ (ਬੇਟੀ), ਨਵਰੋਜ਼ ਸਿੰਘ (ਬੇਟਾ)
ਕਿੱਤਾ - ਸਰਕਾਰੀ ਨੌਕਰੀ, (ਸਿੱਖਿਆ ਵਿਭਾਗ, ਪੰਜਾਬ)
ਵਿਦਿਅਕ ਯੋਗਤਾ - ਐਮ. ਏ., ਐਮ. ਫਿਲ. (ਪੰਜਾਬੀ), ਬੀ. ਐ¤ਡ, ਪੋਸਟ ਗਰੈਜੂਏਟ ਡਿਪਲੋਮਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ‘ਪੰਜਾਬੀ ਮਿੰਨੀ ਕਹਾਣੀ ਇਤਿਹਾਸ ਅਤੇ ਵਿਧਾਗਤ ਸਰੂਪ’ ਵਿਸ਼ੇ ਉਤੇ ਪੀਐ¤ਚ. ਡੀ. ਕੀਤੀ ਹੈ
ਪ੍ਰਕਾਸ਼ਿਤ ਪੁਸਤਕਾਂ - ਮੌਲਿਕ -
1. ਚੌਥਾ ਮਹਾਂਯੁੱਧ (ਮਿੰਨੀ ਕਹਾਣੀ ਸੰਗ੍ਰਹਿ) 2001
ਸੰਪਾਦਨ/ਸਹਿ ਸੰਪਾਦਨ
1. ਇੱਕ ਕਾਫ਼ਲਾ ਹੋਰ (ਮਿੰਨੀ ਕਹਾਣੀ ਸੰਗ੍ਰਹਿ), 1993
2. ਪੰਜਾਬੀ ਮਿੰਨੀ ਕਹਾਣੀ - ਇੱਕ ਅਧਿਐਨ (ਆਲੋਚਨਾਂ), 1993
3. ਮਾਰੂਥਲ ਦੇ ਰਾਹੀ (ਮਿੰਨੀ ਕਹਾਣੀ ਸੰਗ੍ਰਹਿ), 1994
4. ਨਾਨਕ ਸਿੰਘ - ਇੱਕ ਪੁਨਰ ਮੁਲਾਂਕਣ (ਆਲੋਚਨਾ), 1996
5. ਪੰਜਾਬੀ ਦੀਆਂ ਸਰਵੋਤਮ ਮਿੰਨੀ ਕਹਾਣੀਆਂ, 2000
ਅਤੇ
‘ਖ਼ੂਸ਼ਬੂ’ (ਮਿੰਨੀ ਕਹਾਣੀਆਂ ਦਾ ਨਿਰੋਲ ਤ੍ਰੈਮਾਸਿਕ) ਦੀ ਸਹਿ ਸੰਪਾਦਨਾ 1992 ਤੋਂ 1998 ਤੱਕ
‘ਗੰ (ਪੰਜਾਬੀ ਤ੍ਰੈਮਾਸਿਕ) ਦੀ ਸੰਪਾਦਨਾ 1995 ਤੋਂ 2001 ਤੱਕ
‘ਮਿੰਨੀ ਕਹਾਣੀ’ (ਮਿੰਨੀ ਕਹਾਣੀਆਂ ਦਾ ਨਿਰੋਲ ਤ੍ਰੈਮਾਸਿਕ) ਦੀ ਸੰਪਾਦਨਾ 2003 ਤੋਂ 2010 ਤੱਕ
‘ਛਿਣ’ (ਮਿੰਨੀ ਕਹਾਣੀਆਂ ਦਾ ਨਿਰੋਲ ਤ੍ਰੈਮਾਸਿਕ) ਦੀ ਸੰਪਾਦਨਾ 2012 ਤੋਂ ਜਾਰੀ ਹੈ
ਅਹੁੱਦੇਦਾਰ
ਪ੍ਰਧਾਨ, ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ (ਪਟਿਆਲਾ)
ਮੀਤ ਪ੍ਰਧਾਨ, ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
ਸਾਬਕਾ ਕਾਰਜਕਾਰਨੀ ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ ਸੇਂਖੋ
ਜੀਵਨ ਮੈਂਬਰ, ਕੇਂਦਰੀ ਪੰਜਾਬੀ ਲੇਖਕ ਸਭਾ
ਜੀਵਨ ਮੈਂਬਰ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਸਨਮਾਨ
ਮਿੰਨੀ ਕਹਾਣੀ ਲੇਖਕ ਮੰਚ ਅਮ੍ਰਿਤਸਰ 1993
ਪੰਜਾਬੀ ਮਿੰਨੀ ਕਹਾਣੀ ਸਭਾ ਮੋਗਾ 1993
ਅੰਤਰ ਰਾਸ਼ਟਰੀ ਪੰਜਾਬੀ ਮਿੰਨੀ ਕਹਾਣੀ ਮੰਚ, ਸਕਾਟਲੈਂਡ (ਮੋਗਾ ਵਿਖੇ) 1994
ਗੁਰੂ ਅਰਜਨ ਕੀਰਤਨ ਮੰਡਲ ਪਟਿਆਲਾ 1994
ਪੰਡਿਤ ਇੰਦਰ ਸੈਨ, ਬ੍ਰਹਮਾ ਨੰਦ ਮੈਮੋਰੀਅਲ ਟਰੱਸਟ, ਰੋਪੜ 1998
ਚੌਥਾ ਰਾਜਿੰਦਰ ਕੌਰ ਵੰਤਾ ਯਾਦਗਾਰੀ ਪੁਰਸਕਾਰ ਵੱਲੋਂ ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ 2009
ਮਾਤਾ ਪ੍ਰੇਮ ਕੌਰ ਯਾਦਗਾਰੀ ਸਾਹਿਤਕ ਪੁਰਸਕਾਰ, ਬਰਨਾਲਾ 2010
ਪ੍ਰਿੰਸੀਪਲ ਭਗਤ ਸਿੰਘ ਸੇਖੋਂ ਯਾਦਗਾਰੀ ਪੁਰਸਕਾਰ ਵੱਲੋਂ ਮਿੰਨੀ ਤ੍ਰੈਮਾਸਿਕ ਅੰਮ੍ਰਿਤਸਰ (ਬਨੀ ਖੇਤ - ਡਲਹੋਜ਼ੀ) ਵਿਖੇ 2012
ਵਿਸ਼ੇਸ਼ ਗਤੀਵਿਧੀਆਂ
1993 ਤੋਂ 1999 ਤੱਕ ਆਪਣੀ ਸਵਰਗਵਾਸੀ ਮਾਤਾ ਦੀ ਯਾਦ ਵਿੱਚ ਪੰਜ ਮਿੰਨੀ ਕਹਾਣੀ ਮੁਕਾਬਲੇ ਆਯੋਜਿਤ ਕੀਤੇ। 2001 ਤੋਂ ਸਰਦਾਰਨੀ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ’ ਦੀ ਸਥਾਪਨਾ, ਜੋ ਹਰ ਸਾਲ ਕਿਸੇ ਇਕ ਪ੍ਰਤੀਬੱਧ ਮਿੰਨੀ ਕਹਾਣੀ ਲੇਖਕ ਨੂੰ ਨਿਰੰਤਰ ਦਿੱਤਾ ਜਾ ਰਿਹਾ ਹੈ।
ਤਿੰਨ ਦਰਜਨ ਦੇ ਲਗਭਗ ਸੰਪਾਦਿਤ ਮਿੰਨੀ ਕਹਾਣੀ ਸੰਗ੍ਰਿਹਾਂ ਵਿੱਚ ਮਿੰਨੀ ਕਹਾਣੀਆਂ ਪ੍ਰਕਾਸ਼ਿਤ। ਹਿੰਦੀ, ਬੰਗਲਾ, ਅੰਗਰੇਜ਼ੀ ਅਤੇ ਫਾਰਸੀ ਲਿੱਪੀ (ਪੱਛਮੀ ਪੰਜਾਬ, ਪਾਕਿਸਤਾਨ) ਵਿੱਚ ਮਿੰਨੀ ਕਹਾਣੀਆਂ ਅਨੁਵਾਦਿਤ/ਲਿੱਪੀ ਅੰਤਰ। ਮੁੱਖ ਰੂਪ ਵਿੱਚ ਮਿੰਨੀ ਕਹਾਣੀਆਂ ਦੀ ਸਿਰਜਣਾ। ਕਦੇ-ਕਦੇ ਬਾਲ ਕਹਾਣੀ, ਕਹਾਣੀ, ਆਲੋਚਨਾਤਮਕ ਲੇਖ, ਫੀਚਰ ਅਤੇ ਪੁਸਤਕ ਰਿਵੀਊ ’ਤੇ ਵੀ ਕਲਮ ਅਜ਼ਮਾਈ। ‘ਪੰਜਾਬੀ ਮਿੰਨੀ ਕਹਾਣੀ - ਵਿਸ਼ਾਗਤ ਅਧਿਐਨ’ ਵਿਸ਼ੇ ਉ¤ਤੇ ਸਾਲ 2009 ਵਿੱਚ ਐਮ ਫਿਲ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਵਰਤਮਾਨ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ‘ਪੰਜਾਬੀ ਮਿੰਨੀ ਕਹਾਣੀ ਇਤਿਹਾਸ ਅਤੇ ਵਿਧਾਗਤ ਸਰੂਪ’ ਵਿਸ਼ੇ ਉਤੇ ਪੀਐਚ. ਡੀ. ਜਾਰੀ ਹੈ।
ਸਥਾਈ ਪਤਾ - ਮਕਾਨ ਨੰਬਰ - 713, ਗਲੀ ਨੰਬਰ - 1, ਤ੍ਰਿਪੜੀ ਟਾਊਨ, ਪਟਿਆਲਾ - 147004 (ਪੰਜਾਬ)
ਮੋਬਾਇਲ - 09888553162
ਈ ਮੇਲ - h.rana713@gmail.com, harpreetrana001@yahoo.in