ਪੰਜਾਬੀ ਮਿੰਨੀ ਕਹਾਣੀ – ਪ੍ਰਾਪਤੀਆਂ ਅਤੇ ਸੰਭਾਵਨਾਵਾਂ (1988) –ਲੇਖਕ– ਮਹਿਤਾਬ–ਉਦ–ਦੀਨ
PUNJABI MINI KAHANI - PRAPTIYAN ATE SAMBHAVNAVAN (1988) -BY- MEHTAB-UD-DIN
ਮਹਿਤਾਬ–ਉਦ–ਦੀਨ ਨੇ 'ਪੰਜਾਬੀ ਮਿੰਨੀ ਕਹਾਣੀ – ਪ੍ਰਾਪਤੀਆਂ ਅਤੇ ਸੰਭਾਵਨਾਵਾਂ' ਪੁਸਤਕ ਚਾਰ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ 1988 'ਚ ਪ੍ਰਕਾਸ਼ਿਤ ਹੋਈ ਸੀ; ਜੋ ਪੰਜਾਬੀ ਸਾਹਿਤ ਵਿੱਚ ਮਿੰਨੀ ਕਹਾਣੀ 'ਤੇ ਆਲੋਚਨਾ ਦੀ ਪਹਿਲੀ ਪੁਸਤਕ ਹੈ। ਹੁਣ ਇਸ ਦੀ ਵਰਤੋਂ ਇੱਕ ਹਵਾਲਾ (ਰੈਫ਼ਰੈਂਸ) ਪੁਸਤਕ ਵਜੋਂ ਹੁੰਦੀ ਹੈ। ਇਸੇ ਲਈ ਡਾ. ਨਾਇਬ ਸਿੰਘ ਮੰਡੇਰ (ਮੋਬਾਇਲ ਫ਼ੋਨ: 81684 55601) ਅਤੇ ਡਾ. ਹਰਪ੍ਰੀਤ ਸਿੰਘ ਰਾਣਾ (ਮੋਬਾਇਲ ਫ਼ੋਨ: 98885 53162) ਨੇ ਪੰਜਾਬੀ ਮਿੰਨੀ ਕਹਾਣੀ ਨਾਲ ਸਬੰਧਤ ਵੱਖੋ–ਵੱਖਰੇ ਵਿਸ਼ਿਆਂ 'ਤੇ ਆਧਾਰਤ ਆਪੋ–ਆਪਣੇ ਪੀ–ਐੱਚ.ਡੀ. ਦੇ ਥੀਸਿਸਾਂ 'ਚ ਇਸ ਪੁਸਤਕ ਦਾ ਜ਼ਿਕਰ ਮੁੱਖ ਹਵਾਲਾ ਪੁਸਤਕ ਵਜੋਂ ਹੀ ਕੀਤਾ ਹੈ। ਡਾ. ਮੰਡੇਰ ਨੇ ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਤੋਂੇ 2011–2012 'ਚ ਪੀ–ਐੱਚ.ਡੀ. ਕੀਤੀ ਸੀ, ਜਦ ਕਿ ਡਾ. ਹਰਪ੍ਰੀਤ ਸਿੰਘ ਰਾਣਾ ਨੂੰ 2018 'ਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾਕਟਰੇਟ ਦੀ ਡਿਗਰੀ ਮਿਲੀ ਸੀ। ਦਵਿੰਦਰ ਸਿੰਘ ਪਨੇਸਰ (ਮੋਬਾਇਲ ਫ਼ੋਨ: 98106 78795) ਵੀ ਇਸ ਵੇਲੇ ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਮਿੰਨੀ ਕਹਾਣੀ ਦੇ ਹੀ ਇੱਕ ਵਿਸ਼ੇ 'ਤੇ ਪੀ–ਐੱਚ.ਡੀ. ਕਰ ਰਹੇ ਹਨ। ਉਨ੍ਹਾਂ ਵੀ ਆਪਣੇ ਥੀਸਿਸ 'ਚ ਇਸ ਪੁਸਤਕ ਨੂੰ ਮਿੰਨੀ ਕਹਾਣੀ ਦੀ ਪ੍ਰਮੁੱਖ ਹਵਾਲਾ ਪੁਸਤਕ ਵਜੋਂ ਵਰਤਿਆ ਹੈ। ਆਸ ਹੈ ਕਿ ਅਗਲੇ ਵਰ੍ਹੇ ਦੇ ਅਰੰਭ 'ਚ ਉਨ੍ਹਾਂ ਦਾ ਥੀਸਿਸ ਮੁਕੰਮਲ ਹੋ ਜਾਵੇਗਾ ਤੇ ਡਿਗਰੀ ਮਿਲ ਜਾਵੇਗੀ।
ਇਸ 'ਇਤਿਹਾਸਕ' ਪੁਸਤਕ ਦੀ ਸਿਰਜਣਾ ਲਈ ਮਹਿਤਾਬ–ਉਦ–ਦੀਨ ਨੂੰ ਹੋਰਨਾਂ ਤੋਂ ਇਲਾਵਾ ਮਿੰਨੀ ਕਹਾਣੀ ਲੇਖਕ ਮੰਚ, ਅੰਮ੍ਰਿਤਸਰ ਅਤੇ ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ, ਪਟਿਆਲਾ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਪੁਸਤਕ ਨੂੰ ਆਨਲਾਈਨ ਪੜ੍ਹਨ ਲਈ ਇਸ ਸਤਰ 'ਤੇ ਕਲਿੱਕ ਕਰੋ ਜਾਂ ਸਾਹਮਣੇ ਵਿਖਾਈ ਦੇ ਰਹੇ ਇਸ ਪੁਸਤਕ ਦੇ ਸਰਵਰਕ 'ਤੇ ਕਲਿੱਕ ਕਰੋ। ਇੱਥੇ ਤੁਸੀਂ ਪੁਸਤਕ ਦੀ ਸ਼ਕਲ ਵਿੱਚ ਹੀ ਇਸ ਨੂੰ ਪੜ੍ਹ ਸਕਦੇ ਹੋ। ਇਸ ਦੀ ਪੀ.ਡੀ.ਐੱਫ਼ ਲਈ ਲਾਗਲੇ ਕਾਲਮ 'ਚ ਦਿੱਤੇ ਲਿੰਕ ਉੱਤੇ ਕਲਿੱਕ ਕਰੋ। 2. ਇਸ ਤੋਂ ਇਲਾਵਾ ਮਹਿਤਾਬ–ਉਦ–ਦੀਨ ਨੇ ਇੱਕ ">ਕ੍ਰਿਸਚੀਅਨ ਡਿਕਸ਼ਨਰੀ (ਮਸੀਹੀ ਸ਼ਬਦਕੋਸ਼) ਵੀ ਲਿਖੀ ਹੈ, ਜੋ ਸਾਲ 2008 ਤੋਂ ਅਗਸਤ 2008 ਤੋਂ ਇਸ ਲਿੰਕ 'ਤੇ ਆਨਲਾਈਨ ਉਪਲਬਧ ਹੈ। ਇਸ ਵਿੱਚ ਅੰਗਰੇਜ਼ੀ ਦੇ ਹਜ਼ਾਰਾਂ ਸ਼ਬਦਾਂ ਦਾ ਵਿਸਥਾਰਪੂਰਬਕ ਮਤਲਬ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਮਝਾਇਆ ਹੈ। ਇਹ ਵੀ ਆਪਣੀ ਕਿਸਮ ਦਾ ਪਹਿਲਾ ਸ਼ਬਦਕੋਸ਼ ਹੈ। 3. ਇਸ ਤੋਂ ਇਲਾਵਾ 600 ਤੋਂ ਵੱਧ ਪੰਨਿਆਂ ਦੀ ਇਤਿਹਾਸ ਦੀ ਇੱਕ ਪੁਸਤਕ ਹਿੰਦੀ ਭਾਸ਼ਾ ਵਿੱਚ 'ਭਾਰਤੀਯ ਸਵਤੰਤਰਤਾ ਸੰਗ੍ਰਾਮ ਮੇਂ ਮਸੀਹੀ ਸਮੁਦਾਇ ਕਾ ਯੋਗਦਾਨ' ਸਾਲ 2018 ਤੋਂ ਇਸ ਲਿੰਕ 'ਤੇ ਆਨਲਾਈਨ ਉਪਲਬਧ ਹੈ। ਦਰਅਸਲ, 2014 'ਚ ਜਦੋਂ ਭਾਰਤ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਘਟੀਆ ਤੇ ਘਿਨਾਉਣਾ ਫ਼ਿਰਕੂ ਦੌਰ ਸ਼ੁਰੂ ਹੋਇਆ, ਤਦ ਬਹੁਤ ਸਾਰੇ ਇਲਜ਼ਾਮ ਭਾਰਤ ਦੀ ਮਸੀਹੀਅਤ 'ਤੇ ਲੱਗੇ ਤੇ ਅੱਜ ਵੀ ਲੱਗ ਰਹੇ ਹਨ। ਇਸੇ ਲਈ ਮਹਿਤਾਬ–ਉਦ–ਦੀਨ ਨੂੰ ਇਹ ਕਿਤਾਬ ਲਿਖਣ ਦੀ ਜ਼ਰੂਰਤ ਮਹਿਸੂਸ ਹੋਈ ਸੀ। ਉਨ੍ਹਾਂ ਸਾਰੇ ਦੋਸ਼ਾਂ ਦਾ ਜਵਾਬ ਇਹ ਕਿਤਾਬ ਦਿੰਦੀ ਹੈ। 4.ਪੰਜਾਬੀ ਮਾਸਿਕ 'ਅਕਸ' ਦਾ ਨਵੰਬਰ 1989 ਮਿੰਨੀ ਕਹਾਣੀ ਵਿਸ਼ੇਸ਼ ਅੰਕ ਸੰਪਾਦਤ ਕੀਤਾ। 5. ਇੰਝ ਹੀ 'ਪੰਜਾਬ ਟੂਡੇ' ਦਾ ਮਾਰਚ 1993 ਵਿਸ਼ੇਸ਼ ਮਿੰਨੀ ਕਹਾਣੀ ਅੰਕ ਸੰਪਾਦਤ ਕੀਤਾ। 6. ਅਨੇਕ ਮਿੰਨੀ ਕਹਾਣੀਆਂ ਤੇ ਲੇਖ ਪੰਜਾਬੀ ਦੇ ਰੋਜ਼ਾਨਾ ਅਖ਼ਬਾਰਾਂ – ਅਜੀਤ, ਜੱਗ ਬਾਣੀ, ਪੰਜਾਬੀ ਟ੍ਰਿਬਿਊਨ, ਨਵਾਂ ਜ਼ਮਾਨਾ, ਅਕਾਲੀ ਪੱਤ੍ਰਕਾ ਅਤੇ ਰਸਾਲਿਆਂ 'ਚ 1985 ਤੋਂ ਪ੍ਰਕਾਸ਼ਿਤ ਹੁੰਦੇ ਆ ਰਹੇ ਹਨ। ਉਂਝ ਸਰਕਾਰੀ ਕਾਲਜ, ਮਾਲੇਰਕੋਟਲਾ ਦੇ ਹਰ ਸਾਲ ਪ੍ਰਕਾਸ਼ਿਤ ਹੋਣ ਵਾਲੇ ਮੈਗਜ਼ੀਨ 'ਕਲੈਰੀਅਨ' 'ਚ 1978–79 ਦੇ ਅੰਕ ਵਿੱਚ ਛਪੀ ਮੇਰੀ ਰਚਨਾ 'ਰਾਸ਼ੀ ਫਲ਼' ਨੇ ਮਹਿਤਾਬ ਲਈ ਵੱਡੀ ਪ੍ਰੇਰਣਾ ਦਾ ਕੰਮ ਕੀਤਾ ਸੀ। ਮਹਿਤਾਬ–ਉਦ–ਦੀਨ ਨੇ ਪੰਜਾਬੀ ਅਨੁਵਾਦ ਦੇ ਖੇਤਰ 'ਚ ਬਹੁਤ ਕੰਮ ਕੀਤਾ ਹੈ: 7. ਜੋਗਿੰਦਰ ਸਿੰਘ (ਸੀਬੀਆਈ ਦੇ ਸਾਬਕਾ ਡਾਇਰੈਕਟਰ) ਵੱਲੋਂ ਲਿਖੀ ਅੰਗਰੇਜ਼ੀ ਪੁਸਤਕ 'ਬੀ ਦਾ ਬੈਸਟ' ਦਾ ਪੰਜਾਬੀ ਅਨੁਵਾਦ 'ਜਿੱਤ ਤੋਂ ਅੱਗੇ' ਦੇ ਨਾਂਅ ਨਾਲ ਕੀਤਾ ਸੀ, ਜੋ ਆਰਸੀ ਪਬਲਿਸ਼ਰਜ਼, ਨਵੀਂ ਦਿੱਲੀ ਨੇ 2003 'ਚ ਪ੍ਰਕਾਸ਼ਿਤ ਕੀਤਾ ਸੀ। 8. ਡਾ. ਪ੍ਰਭਾ ਖੇਤਾਨ ਵੱਲੋਂ ਹਿੰਦੀ 'ਚ ਲਿਖੀ ਸਵੈ–ਜੀਵਨੀ 'ਅੰਨਯ ਸੇ ਅਨੰਨਯਾ' ਦਾ ਪੰਜਾਬੀ ਅਨੁਵਾਦ 'ਆਮ ਤੋਂ ਖ਼ਾਸ' ਦੇ ਨਾਂਅ ਨਾਲ 2012 'ਚ ਕੀਤਾ ਸੀ, ਜੋ ਯੂਨੀਸਟਾਰ ਪਬਲਿਸ਼ਰਜ਼, ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤਾ ਸੀ। 9. ਸੰਦੀਪ ਭੂਤੋੜੀਆ ਵੱਲੋਂ ਹਿੰਦੀ 'ਚ ਲਿਖਿਆ ਸਫ਼ਰਨਾਮਾ 'ਹੱਡਬੀਤੀ–ਜੱਗਬੀਤੀ' ਸਾਲ 2013 'ਚ ਅਨੁਵਾਦ ਕੀਤਾ ਸੀ, ਜੋ 2013 'ਚ ਯੂਨੀਸਟਾਰ ਪਬਲਿਸ਼ਰਜ਼, ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤਾ ਸੀ। 10. ਪ੍ਰੋ. ਸੁਨੀਲ ਆਨੰਦ ਵੱਲੋਂ ਅੰਗ੍ਰੇਜ਼ੀ 'ਚ ਲਿਖੀ 500 ਨਿੱਕੀਆਂ ਕਹਾਣੀਆਂ ਦੀ ਪੁਸਤਕ ਦਾ ਪੰਜਾਬੀ ਅਨੁਵਾਦ 'ਖ਼ੁਸ਼ੀ ਦਾ ਰਾਜ਼' 2013 'ਚ ਯੂਨੀਸਟਾਰ ਪਬਲਿਸ਼ਰਜ਼, ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤਾ ਸੀ। 11. ਮਹਾਤਮਾ ਗਾਂਧੀ ਦੀ ਸਵੈ–ਜੀਵਨੀ 'ਮਾਇ ਐਕਸਪੈਰੀਮੈਂਟਸ ਵਿਦ ਟਰੁੱਥ' ਨੂੰ 2014 'ਚ ਅਨੁਵਾਦ ਕੀਤਾ ਸੀ, ਜਿਸ ਨੂੰ ਨਵਜੀਵਨ ਟ੍ਰੱਸਟ, ਅਹਿਮਦਾਬਾਦ ਨੇ 2014 'ਚ ਪ੍ਰਕਾਸ਼ਿਤ ਕੀਤਾ ਸੀ। ਇਹ ਟ੍ਰੱਸਟ ਖ਼ੁਦ ਮਹਾਤਮਾ ਗਾਂਧੀ ਨੇ ਸਥਾਪਤ ਕੀਤਾ ਸੀ। 12. ਅਨੁਪਮ ਮਿਸ਼ਰਾ ਦੀ ਪੁਸਤਕ 'ਸਾਫ਼ ਮਾਥੇ ਕਾ ਸਮਾਜ' ਸਾਲ 2014 'ਚ ਪ੍ਰਕਾਸ਼ਿਤ ਹੋਈ ਸੀ। ਅਨੁਪਮ ਮਿਸ਼ਰਾ ਇੱਕ ਉਘੇ ਵਾਤਾਵਰਣ ਪ੍ਰੇਮੀ ਵਜੋਂ ਵਿਚਰਦੇ ਰਹੇ ਹਨ। 13. ਪੰਜਾਬੀ ਲੇਖਕ ਡਾ. ਐੱਸ. ਤਰਸੇਮ ਦੀ ਸਵੈ–ਜੀਵਨੀ 'ਕੱਚੀ ਮਿੱਟੀ ਪੱਕਾ ਰੰਗ' ਹਿੰਦੀ ਵਿੱਚ ਅਨੁਵਾਦ ਕੀਤੀ ਸੀ। 14. ਮੁਬਾਰਕ ਸੰਧੂ ਦਾ ਅੰਗਰੇਜ਼ੀ ਨਾਵਲ 'ਦਿ ਲਾਸਟ ਕਾਹਨ' ਪੰਜਾਬੀ ਭਾਸ਼ਾ 'ਚ 2021 ਵਿੱਚ ਅਨੁਵਾਦ ਕੀਤਾ ਸੀ। 15. ਜੁਪਿੰਦਰਜੀਤ ਸਿੰਘ ਦੀ ਅੰਗਰੇਜ਼ੀ ਪੁਸਤਕ 'ਹੂ ਕਿਲਡ ਮੂਸੇਵਾਲਾ – ਦਿ ਸਪਾਇਰਲਿੰਗ ਸਟੋਰੀ ਆਫ਼ ਵਾਇਲੈਂਸ ਇਨ ਪੰਜਾਬ' ਦਾ ਪੰਜਾਬੀ ਅਨੁਵਾਦ 2023 'ਚ ਪ੍ਰਕਾਸ਼ਿਤ ਹੋਇਆ ਸੀ। -- ਜਗਦੀਸ਼ ਰਾਏ ਕੁਲਰੀਆਂ ਮੋਬਾਇਲ ਫ਼ੋਨ: +91- 95018 77033 Mehtab-ud-din wrote the book 'Punjabi Mini Kahani - Achievements and Prospects' in 1988; Which is the first book of criticism on Mini Story in Punjabi literature. It is now used as a reference book. That's why Dr. Naib Singh Mander (Mobile Phone: 81684 55601) and Dr. Harpreet Singh Rana (Mobile Phone: 98885 53162) has completed his Ph.D. and mentioned this book as the main reference book in their theses. Dr. Mander did his Ph.D. from Haryana's Kurukshetra University in 2011-2012, while Dr. Harpreet Singh Rana received his Doctorate degree from Punjabi University, Patiala in 2022. In addition, Davinder Singh Panesar (Mobile Phone: 98106 76795) is currently pursuing his Ph.D. from Delhi University on a subject of Punjabi Mini Story. He has also used this book as the main reference book for the Mini Story in his thesis. It is hoped that in the beginning of next year (i.e. 2025), his thesis will be completed and he will get his degree. Only due to the creation of this 'historical' book, Mehtab-ud-Din has been honored by the Mini Kahani Manch, Amritsar and the Kendri Punjabi Mini Kahani Lekhak Manch, Patiala, among others. To read this book ONLINE, please click upon this line or click on the TITLE of this book in this column. Here you will enjoy it in book form. Its PDF can also be accessed in the nearby column. 2. Apart from this Mehtab-ud-Din has also written a Christian Dictionary which has been available online since August 2008 at this link. It has detailed meaning of thousands of English words in Punjabi and Hindi languages. It is also the first dictionary of its kind. 3. In addition, a History book of more than 600 pages in Hindi language 'Bhartiyya Swatantrata Sangram Mein Masiani Samudai Ka Kotriya' (The Role of Christians in India's Freedom Movement) has been available online since the year 2018 at this link. In fact, in 2014, when a different kind of vile and disgusting communal era started in India, then many accusations were leveled at the Christianity of India and are being leveled even today. That is why Mehtab felt the need to write this book. This book answers all those charges. 4. Edited the November 1989 Mini Kahani (Mini Story) special issue of the Punjabi monthly 'Aks' (New Delhi). 5. Likewise edited the March 1993 special Mini Story issue of 'Punjab Today'. 6. Many Mini Stories and articles have been published in Punjabi daily newspapers – Ajit, Jag Bani, Punjabi Tribune, Nawan Zamana, Akali Patrka and magazines since 1985. My composition 'Rashi Phal', published in the 1978-79 issue of the annual magazine 'Clarion' of Government College, Malerkotla, served as a major inspiration for Mehtab. Mehtab-ud-Din has done a lot of work in the field of Punjabi translation: 7. The English book 'Be the Best' written by Joginder Singh (former director of CBI) was translated into Punjabi with the name 'Jitt to Agge', which was published by Aarsi Publishers, New Delhi in 2003. 8. Hindi Writer Dr. Prabha Khaitan's autobiography 'Annay Se Ananya' was translated into Punjabi under the title 'Aam Ton Khas' in 2012, which was published by Unistar Publishers, Chandigarh. 9. Sandeep Bhutoria's Hindi travelogue was translated as 'Hadbiti-Jagbiti' was in 2013 and published by Unistar Publishers, Chandigarh in 2013. 10. The Punjabi translation of the book of 500 short stories written in English by Prof. Sunil Anand was publlished as 'Khushi da Raaz' in 2013 by Unistar Publishers, Chandigarh. 11. Translated Mahatma Gandhi's autobiography 'My Experiments with Truth' in 2014, published by Navjeevan Trust, Ahmedabad in 2014. It is worth mentioning here that this Trust was established by Mahatma Gandhi himself. 12. Punjabi Translation of Anupam Mishra's book 'Saaf Mathe Ka Samaj' was published in 2014. Anupam Mishra has been known as a prominent environmentalist. 13. Punjabi writer Dr. S. Tarsem's autobiography 'Kachchi Mitti Pakka Rang' was translated into Hindi. 14. Mubarak Sandhu's English novel 'The Last Qahan' was translated into Punjabi language in 2021. 15. The Punjabi translation of Jupinderjit Singh's English book 'Who Killed Moosewala – The Spiraling Story of Violence in Punjab' was published in 2023. -- JAGDISH RAI KULRIAN MOBILE: +91- 95018 77033