=====================================LIKE CHRISTIAN FORT AT FACEBOOK=====================================

CHRISTIAN FORT

FACES IN THE NEWS

NEWS JUNCTION

HOME SOCIAL FOUNDATION CREATORS MOHD. RAFI RADIO CHRISTIAN DICTIONARY

NEWS ROOMS' PERSONALITIES

IN THIS SEGMENT, CHRISTIAN FORT PRESENTS SOME KEY PERSONALITIES OF THE MEDIA NEWS-ROOMS. THOSE MAY BE ON OR BEHIND SCREEN & they may be in the Field Journalism also. They may also not necessarily be working now for Media i.e. former Journalists, Editors 'll also be given due space at this page. In addition, we shall present the Profiles of Writers also, especially of Punjab. However, the profiles of every those persons of our Mother Earth are always WELCOME, who do something distinctive & contribute their Societies in any way. the KINDLY SEND ENTRIES ABOUT YOUR FAVOURITE PERSONALITIES AT:

christianfort07@gmail.com

ਕਰਮਵੀਰ ਸਿੰਘ ਸੂਰੀ

ਜ਼ਿਲ੍ਹਾ ਭਾਸ਼ਾ ਅਫ਼ਸਰ (ਸੇਵਾ-ਮੁਕਤ)

ਪਿਤਾ: ਡਾ. ਕਰਤਾਰ ਸਿੰਘ ਸੂਰੀ

ਦਾਦਾ ਜੀ: ਨਾਨਕ ਸਿੰਘ (ਪੰਜਾਬੀ ਦੇ ਸਿਰਮੌਰ ਨਾਵਲਕਾਰ)

ਜਨਮ ਮਿਤੀ: 21 ਜੂਨ, 1954

ਵਿਦਿਆ: ਐਮ. ਏ. (ਪੰਜਾਬੀ ਅਤੇ ਅੰਗ੍ਰੇਜ਼ੀ), ਬੀ. ਲਿਬ. ਸਾਇੰਸ (ਡਿਗਰੀ)

ਪੱਕਾ ਪਤਾ: 48, ਰਤਨ ਨਗਰ ਐਕਸਟੈਨਸ਼ਨ, ਪਟਿਆਲਾ-147001

ਮੋਬਾਇਲ ਫ਼ੋਨ: +91- 98558 00103

ਈ-ਮੇਲ: suri.kuldeepak@gmail.com

ਪ੍ਰਕਾਸ਼ਿਤ ਮੌਲਿਕ ਪੁਸਤਕਾਂ: 1. ਪਲੰਘ ਨਵਾਰੀ (1981) (ਕਹਾਣੀ ਸੰਗ੍ਰਹਿ)

2. ਅੰਨ ਦਾਤਾ (1986) (ਕਹਾਣੀ ਸੰਗ੍ਰਹਿ)

3. ਨਿੱਕੀਆਂ ਗੱਲਾਂ-ਵੱਡੀਆਂ ਗੱਲਾਂ (1986) (ਮਿੰਨੀ ਕਹਾਣੀ ਸੰਗ੍ਰਹਿ)

4. ਮਾਇਆ ਜਾਲ (1991) (ਮਿੰਨੀ ਕਹਾਣੀ ਸੰਗ੍ਰਹਿ)

5. ਲਾਇਬ੍ਰੇਰੀ ਵਿਗਿਆਨ ਦੀ ਰੂਪ ਰੇਖਾ (1986) (ਲਾਇਬ੍ਰੇਰੀ ਸਾਇੰਸ)

6. ਨਕਸ਼ (2000) (ਕਹਾਣੀ ਸੰਗ੍ਰਹਿ)

7. ਪੰਜਾਬੀ ਮਿੰਨੀ ਕਹਾਣੀ ਦਾ ਨਿਕਾਸ ਤੇ ਵਿਕਾਸ (1998) (ਆਲੋਚਨਾ)

ਸੰਪਾਦਤ ਪੁਸਤਕਾਂ: 8. ਨਾਨਕ ਸਿੰਘ - ਇੱਕ ਪੁਨਰ ਮੁਲਾਂਕਣ (1996)

9. ਇੱਕ ਕਾਫ਼ਲਾ ਹੋਰ (1993)

10. ਪੰਜਾਬੀ ਮਿੰਨੀ ਕਹਾਣੀ - ਇੱਕ ਅਧਿਐਨ (1993)

11. ਚੋਣਵੀਂ ਸ਼ਬਦਾਵਲੀ ਮਿਡਲ ਪੱਧਰ (ਹਿੰਦੀ, ਉਰਦੂ, ਅੰਗ੍ਰੇਜ਼ੀ) (1996)

12. ਚੋਣਵੀਂ ਸ਼ਬਦਾਵਲੀ ਮੈਟ੍ਰਿਕ ਪੱਧਰ (ਹਿੰਦੀ, ਉਰਦੂ, ਅੰਗ੍ਰੇਜ਼ੀ)

13. ਚੋਣਵੀਆਂ ਕਹਾਣੀਆਂ (1997)

14. ਚੋਣਵੇਂ ਇਕਾਂਗੀ (1997)

ਅਨੁਵਾਦਤ ਪੁਸਤਕਾਂ: 15. ਐਡਵੈਂਚਰਜ਼ ਆੱਫ਼ ਏ ਨੇਪਾਲੀ ਫ਼ਰੌਗ (ਅੰਗ੍ਰੇਜ਼ੀ ਨਾਵਲ) ਨੈਸ਼ਨਲ ਬੁੱਕ ਟਰੱਸਟ, ਇੰਡੀਆ, ਨਵੀਂ ਦਿੱਲੀ

16. ਕਲਿ ਕਥਾ ਵਾਇਆ ਬਾਈਪਾਸ (ਹਿੰਦੀ ਨਾਵਲ) ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ

17. ਪੈਨ (ਅੰਗ੍ਰੇਜ਼ੀ ਨਾਵਲ) ਪੰਜਾਬੀ ਯੂਨੀਵਰਸਿਟੀ, ਪਟਿਆਲਾ

18. ਰੇਨਬੋਅ (ਪੰਜਾਬੀ ਮਿੰਨੀ ਕਹਾਣੀਆਂ ਦਾ ਅੰਗ੍ਰੇਜ਼ੀ ਅਨੁਵਾਦ)

19. ਔਰਤਾਂ ਦੇ ਹੱਕ (ਪੰਜਾਬ ਯੂਨੀਵਰਸਿਟੀ, ਪਟਿਆਲਾ)

20. ਔਰਤ: ਆਪਣੇ ਅਧਿਕਾਰ ਪਛਾਣੇ, (ਪੰਜਾਬੀ ਯੂਨੀਵਰਸਿਟੀ, ਪਟਿਆਲਾ)

21. ਪੈਂਫ਼ਲਿਟ

ਸਾਂਝੇ ਸੰਕਲਨ/ਸੰਗ੍ਰਹਿ, ਜਿਨ੍ਹਾਂ ਵਿੱਚ ਰਚਨਾਵਾਂ ਸ਼ਾਮਲ ਹਨ: ਗਰਮ ਹਵਾਵਾਂ, ਗਵਾਹੀ, ਦਾਇਰੇ, ਸਰਬ ਸੰਗਮ, ਚੌਗਿਰਦੇ ਦਾ ਦਰਦ, ਸੁਗਮ ਸੁਗੰਧੀਆਂ, ਰਾਹ ਦਸੇਰੀਆਂ, ਪੰਜਾਬੀ ਕੀ ਸ੍ਰੇਸ਼ਠ ਲਘੂ ਕਥਾਏਂ (ਹਿੰਦੀ), ਸੰਧੂਰੀ ਕਲਮਾਂ, ਸਿਲਸਿਲਾ, ਗੁਆਚੇ ਦਿਨਾਂ ਦੀ ਭਾਲ, ਅਕਸ-ਪੰਜਾਬ, ਪੰਜਾਬੀ ਮਿੰਨੀ ਕਹਾਣੀ ਇੱਕ ਅਧਿਐਨ, ਇੱਕ ਕਾਫ਼ਲਾ ਹੋਰ, ਪਛਾਣ, ਪੰਜਾਬੀ ਦੀਆਂ ਪ੍ਰਤੀਨਿਧ ਇਕਵੰਜਾ ਮਿੰਨੀ ਕਹਾਣੀਆਂ, ਚੋਣਵੀਆਂ ਕਹਾਣੀਆਂ, ਰੇਨਬੋਅ (ਅੰਗ੍ਰੇਜ਼ੀ), ਦਸਵੇਂ ਦਹਾਕੇ ਦੀ ਮਿੰਨੀ ਕਹਾਣੀ, ਮਿੰਨੀ ਕਹਾਣੀ ਪਾਠ ਤੇ ਪ੍ਰਸੰਗ, ਪੰਜਾਬੀ ਮਿੰਨੀ ਕਹਾਣੀ ਦਾ ਵਰਤਮਾਨ।

ਰੇਡੀਓ/ਟੀ. ਵੀ. ’ਤੇ ਪ੍ਰਸਾਰਿਤ: ਮਿੰਨੀ ਕਹਾਣੀਆਂ/ਨਿੱਕੀਆਂ ਕਹਾਣੀਆਂ ਸਬੰਧੀ ਰੇਡੀਓ ਅਤੇ ਦੂਰਦਰਸ਼ਨ ਤੋਂ ਕਈ ਪ੍ਰੋਗਰਾਮ ਪੇਸ਼ ਹੋ ਚੁੱਕੇ ਹਨ। ਕੁੱਝ ਕਹਾਣੀਆਂ ਦਾ ਨਾਟਕੀ ਰੂਪਾਂਤਰਣ ਵੀ ਹੋ ਚੁੱਕਾ ਹੈ।

ਸਨਮਾਨ: 1. ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਮਿੰਨੀ ਕਹਾਣੀ ਲਈ ਸਨਮਾਨਤ

2. ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਚੰਡੀਗੜ੍ਹ ਵੱਲੋਂ ਬਤੌਰ ਕਹਾਣੀਕਾਰ ਸਨਮਾਨਤ

3. ਅਦਾਰਾ ‘ਪਹੁ ਫੁੱਟੀ’ ਪਟਿਆਲਾ ਵੱਲੋਂ ਕਹਾਣੀ ਲਈ ਸਨਮਾਨਤ

4. ਯੂਥ ਵੈਲਫ਼ੇਅਰ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬਤੌਰ ਕਹਾਣੀਕਾਰ ਸਨਮਾਨਤ

5. ਕੇਂਦਰੀ ਪੰਜਾਬੀ ਮਿੰਨੀ ਕਹਾਣੀ ਲੇਖਕ ਮੰਚ, ਪਟਿਆਲਾ ਵੱਲੋਂ ਬਤੌਰ ਮਿੰਨੀ ਕਹਾਣੀਕਾਰ ਸਨਮਾਨਤ

6. ਮਿੰਨੀ ਕਹਾਣੀ ਲੇਖਕ ਮੰਚ, ਅੰਮ੍ਰਿਤਸਰ ਵੱਲੋਂ ਪ੍ਰਿੰ. ਭਗਤ ਸਿੰਘ ਸੇਖੋਂ ਯਾਦਗਾਰੀ ਸਨਮਾਨ (2009) ਨਾਲ ਸਨਮਾਨਤ

ਸੰਪਾਦਕ: ਮਿੰਨੀ ਕਹਾਣੀ ਦੇ ਪਰਚੇ ‘ਖ਼ੁਸ਼ਬੂ’ ਦਾ ਸੰਚਾਲਕ ਅਤੇ ‘ਗੁੰਚਾ’ ਮੈਗਜ਼ੀਨ ਦੇ ਸੰਪਾਦਕ ਰਹਿ ਚੁੱਕੇ ਹਨ। ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ‘ਹੂਜ਼-ਹੂ’, ਇੰਡੋ-ਏਸ਼ੀਅਨ ਹੂਜ਼-ਹੂ ਅਤੇ ੲੈਸ਼ੀਆ ਪੈਸੀਫ਼ਿਕ ਹੂਜ਼-ਹੂ ਆਦਿ ਵਿੱਚ ਬਾਇਓਗ੍ਰਾਫ਼ੀਕਲ ਸਕੈਚ ਸ਼ਾਮਲ ਹਨ।

ਖੋਜ ਕਾਰਜ: ਕਰਮਵੀਰ ਸਿੰਘ ਸੂਰੀ ਦੀ ਕਹਾਣੀ ਕਲਾ/ਮਿੰਨੀ ਕਹਾਣੀ ਕਲਾ ਉਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਐਮ. ਫ਼ਿਲ ਦਾ ਖੋਜ-ਕਾਰਜ ਹੋ ਚੁੱਕਾ ਹੈ।

ਇਸ ਦੇ ਨਾਲ ਹੀ ‘ਮਿੰਨੀ ਕਹਾਣੀ: ਸਰੂਪ, ਸਿਧਾਂਤ ਅਤੇ ਵਿਕਾਸ’ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਵੱਲੋਂ ਮਿਲੇ ਪ੍ਰਾਜੈਕਟ ’ਤੇ ਖੋਜ-ਕਾਰਜ ਜਾਰੀ ਹੈ।